ਸਾਡਾ ਟੀਚਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਰੇ ਵੋਟਰਾਂ ਕੋਲ, ਜਿਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਅੰਗਰੇਜ਼ੀ 'ਤੇ ਪਕੜ ਚੰਗੀ ਨਹੀਂ ਹੈ, ਵੋਟਿੰਗ ਸਬੰਧੀ ਸਮੱਗਰੀ ਤਕ ਪਹੁੰਚ ਹੋਵੇ। ਫੈਡਰਲ, ਸਟੇਟ ਅਤੇ ਸਥਾਨਕ ਕਾਨੂੰਨਾਂ ਦੇ ਮੁਤਾਬਕ ਸਾਡਾ ਡਿਪਾਰਟਮੈਂਟ ਅਜਿਹੇ ਸਾਧਨ ਮੁਹੱਈਆ ਕਰਦਾ ਹੈ ਜਿਨ੍ਹਾਂ ਦਾ ਉਦੇਸ਼ ਉਹਨਾਂ ਵੋਟਰਾਂ ਲਈ ਇਸ ਪਹੁੰਚ ਨੂੰ ਵਧਾਉਣਾ ਹੈ ਜੋ ਅੰਗਰੇਜ਼ੀ ਅਤੇ ਸਪੈਨਿਸ਼ ਨਹੀਂ ਬੋਲਦੇ ਅਤੇ ਦੂਜੀਆਂ ਭਾਸ਼ਾਵਾਂ ਬੋਲਦੇ ਹਨ।
ਫੈਕਸੀਮਾਇਲ ਮਤ-ਪੱਤਰ ਕਿਸੇ ਚੋਣ ਮਤ-ਪੱਤਰ ਦੀ ਕਿਸੇ ਖਾਸ ਭਾਸ਼ਾ ਵਿੱਚ ਅਨੁਵਾਦ ਕੀਤੀ ਨਕਲ ਹੁੰਦਾ ਹੈ। ਵੋਟਰ ਕਿਸੇ ਫੈਕਸੀਮਾਇਲ ਮਤ-ਪੱਤਰ ਦੀ ਵਿਸ਼ਾ-ਵਸਤੂ ਨੂੰ ਆਪਣੀ ਭਾਸ਼ਾ ਵਿੱਚ ਪੜ੍ਹ ਸਕਦਾ ਹੈ ਤਾਂ ਜੋ ਬਾਅਦ ਵਿੱਚ ਉਹ ਆਪਣੇ ਅੰਗਰੇਜ਼ੀ ਵਾਲੇ ਮਤ-ਪੱਤਰ 'ਤੇ ਨਿਸ਼ਾਨ ਲਗਾ ਕੇ ਵੋਟ ਪਾ ਸਕੇ।
ਜੇ ਡਾਕ ਰਾਹੀਂ ਵੋਟ ਕਰਨ ਵਾਲਾ ਕੋਈ ਵਿਅਕਤੀ ਕਿਸੇ ਅਜਿਹੇ ਚੋਣ ਹਲਕੇ ਵਿੱਚ ਰਹਿੰਦਾ ਹੈ ਜਿਥੇ ਆਪਣੀ ਭਾਸ਼ਾ ਵਿੱਚ ਫੈਕਸੀਮਾਇਲ ਮਤ-ਪੱਤਰ ਦੀ ਲੋੜ ਪੈਂਦੀ ਹੈ ਤਾਂ ਉਹ ਸਧਾਰਨ ਜਾਂ ਇਲੈਕਟ੍ਰਾਨਿਕ ਡਾਕ ਰਾਹੀਂ ਉਸਨੂੰ ਫੈਕਸੀਮਾਈਲ ਮਤ-ਪੱਤਰ ਭੇਜਣ ਦੀ ਬੇਨਤੀ ਕਰ ਸਕਦਾ ਹੈ। ਇਲੈਕਸ਼ਨ ਕੋਡ 13400 ਦੇ ਮੁਤਾਬਕ,
ਤੁਹਾਡੀ ਬੇਨਤੀ ਲਈ ਧੰਨਵਾਦ। ਜੇ ਤੁਹਾਡੇ ਵਲੋਂ ਚੁਣੀ ਗਈ ਭਾਸ਼ਾ ਵਿੱਚ ਫੈਕਸੀਮਾਈਲ ਮਤ-ਪੱਤਰ ਉਪਲਬਧ ਹੈ ਤਾਂ ਉਹ ਤੁਹਾਨੂੰ ਭੇਜ ਦਿੱਤਾ ਜਾਏਗਾ।